2012 in review

Standard

The WordPress.com stats helper monkeys prepared a 2012 annual report for this blog.

Here’s an excerpt:

4,329 films were submitted to the 2012 Cannes Film Festival. This blog had 16,000 views in 2012. If each view were a film, this blog would power 4 Film Festivals

Click here to see the complete report.

Comrade Mansoor Karachi

Standard

Remembering Comrade Mansoor Saeed in Delhi on 2-6-10 -Sohail Hashmi speaking

A memorial meeting for Com. Mansoor Saeed was held in Delhi at Mukatdhara Bhavan,organized by Jan Natya Manch and Sahmat.It was attended among other Prakash Karat,Gen. Secretary, CPM(India),Sita Ram Yechuri,incharge international cell and member Polit Bureau of CPM.Meeting was anchored by Sohail Hashmi,cousin of Mansoor Ahmad and brother of martyr Safdar Hashmi, who spoke longingly about him,narrating memories from childhood.Many friends of Mansoor,like Habib,Meera ,Madhu, shared their loving memories of him.Some of these memories were shared in Karachi memorial meeting for him held on 28th May.Prof. Zahoor Siddique and myself also shared the grief on loss of precious life of Manssor Saeed. I myself has no direct link with him, it was ironic that I heard about him from Beena Sarwar and Sohail Hashmi conversation during meeting with Beena Sarwar in my office on 23rd May, 2010 and the very next day on her arrival in Karachi,Beena Sarwar got the sad news of his passing away.Mansoor Ahmad,CC member of Pakistan Communist party and incharge of international relations,was also a renowned cultural activist.Safdar Hashmi during a visit to his cousin in Pakistan organised a theatre workshop there.Sita Ram Yechuri paying tributes to Manssor Saeed, referred to his organizing Sajjad Zaheer centenary in Pakistan,by bringing all left and democratic forces of Pakistan on single platform.Presently Mansoor Saeed was planning for Faiz Ahmad Faiz centenary in both India and Pakistan, jointly with both countries progressive forces.He said best tribute to Mansoor will be to materalise celebration of Faiz centenary jointly in both countries by progressive forces.Every speaker referred to permanent smile on Mansoor’s face,which was shown in the poster on display in the memorial meeting as well.

Like ·  · Unfollow Post · Share · Delete

ਭਗਤ ਸਿੰਘ ਦੀ ਲਹਿਰ ਦਾ ਪਟਿਆਲਾ ਨਾਲ ਸੰਬੰਧ

Standard

This article was probably published in ‘Punjabi Tribune’ Chandigarh on Sunday 20th March 2011, but I could not get it on internet edition, so posting here now in original for the benefit of those who don’t read Punjabi Tribune,but can read Punjabi in Gurmukhi script.Someone knowing to convert it into Shahmukhi may do it so.

ਭਗਤ ਸਿੰਘ ਦੀ ਲਹਿਰ ਨਾਲ ਪਟਿਆਲਾ ਦਾ ਸੰਬੰਧ

ਡਾ॰ ਚਮਨ ਲਾਲ

ਗਦਰ ਪਾਰਟੀ ਦਾ ਅਸਰ ਪੰਜਾਬ ਦੇ ਮਾਲਵੇ ਖਿਤੇ ਤੇ ਕਾਫੀ ਸੀ, ਬਹੁਤ ਸਾਰੇ ਸ਼ਹੀਦ ਗਦਰ ਪਾਰਟੀ ਨਾਲ ਜੁੜ ਕੇ ਮਾਲਵੇ ਇਲਾਕੇ ਤੋਂ ਹੋਏ। ਪਰ ਇਹੋ ਗਲ ਭਗਤ ਸਿੰਘ ਦੀ ਲਹਿਰ ਬਾਰੇ ਕਹਨੀ ਔਖੀ ਹੈ, ਜਿਸ ਦਾ ਅਧਾਰ ਜਿਆਦਾ ਲਾਹੌਰ-ਲਾਇਲਪੁਰ ਇਲਾਕੇ ਤੇ ਹਿੰਦੀ ਭਾਸ਼ੀ ਇਲਾਕੇ ਵਿੱਚ ਸੀ,ਪਰ ਭਗਤ ਸਿੰਘ ਦੀ ਮਕਬੂਲੀਅਤ ਮਾਲਵੇ ਵਿੱਚ ਵਧੇਰੇ ਹੈ । ਹੁਣ ਲਾਹੌਰ ਸਾਜ਼ਿਸ਼ ਕੇਸ ਦੇ ਦਸਤਾਵੇਜ਼ ਰਾਣਾ ਭਗਵਾਨ ਦਾਸ, ਸਾਬਕਾ ਚੀਫ ਜਸਟਿਸ ਪਾਕਿਸਤਾਨ ਸੁਪ੍ਰੀਮ ਕੋਰਟ ਵਲੋਂ ਹਿੰਦੁਸਤਾਨ ਨੂੰ ਸੌਂਪਣ ਬਾਅਦ ਤੇ ਇਨਾਂ ਦਾ ਕੁਝ ਹਿੱਸਾ ਮਾਲਵਿੰਦਰਜੀਤ ਸਿੰਘ ਵੜੈਚ ਹੁਰਾਂ ਵਲੋਂ ਸੰਪਾਦਤ ਕਰਕੇ ਛਾਪਣ ਮਗਰੋਂ ਆਖਿਰ ਪਟਿਆਲਾ ਵਿਖੇ ਉਸ ਵੇਲੇ ਭਗਤ ਸਿੰਘ ਦੇ ਸ਼ਰਧਾਲੂ ਹੋਣ ਤੇ ਉਸ ਦੇ ਬੁਲਾਵੇ ਤੋਂ ਕੁਝ ਵੀ ਕਰਨ ਵਾਲੇ ਸੱਜਣ ਦਾ ਪਰਸੰਗ ਲਭ ਪਿਆ ਹੈ। ਏਹ ਸੱਜਣ ਸੀ –ਤਾਰਾ ਸਿੰਘ ਨਿਰਮਲ , ਜਿਸ ਦੇ ਖ਼ਤ ਲਾਹੌਰ ਸਾਜ਼ਿਸ਼ ਕੇਸ ਦੇ 600 ਤੋਂ ਵੱਧ ਪੇਸ਼ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ। ਏਹ ਖ਼ਤ #ਭਗਤ ਸਿੰਘ ਨੂੰ ਫਾਂਸੀ# ਸੀਰੀਅਲ ਦੀਆਂ ਕਿਤਾਬਾਂ ਦੀ ਤੀਸਰੀ ਜਿਲਦ ਵਿੱਚ ਭਾਗ- 53-ਸਫਾ 326-30 – ਤੇ ਛਪੇ ਹਨ। ਇਸ ਹਿੱਸੇ ਦਾ ਸਿਰਲੇਖ ਹੈ-#ਬਾਬੂ ਸਿੰਘ ਦੇ ਖ਼ਤ ਅਤੇ ਹੋਰ ਰਿਕਾਰਡ#-30 ਜਨਵਰੀ 1929 ਨੂੰ ਹੋਈ ਇਸ ਤਲਾਸ਼ੀ ਬਾਰੇ ਪੁਲਸ ਵਲੋਂ ਦਰਜ ਹੈ—#ਵਸੂਲੀ ਸੂਚੀ# –

ਬਾਬੂ ਸਿੰਘ ਪੁਤਰ ਨਥਾ ਸਿੰਘ, ਜਾਤ ਆਹਲੂਵਾਲੀਆ ਪਟਿਆਲਾ ਰਾਜ ਦੇ ਥਾਣਾ ਪਿੱਪਲ ਦੇ ਵਾਸੀ ਦੇ ਘਰ ਦੀ ਤਲਾਸ਼ੀ ਹੇਠ ਲਿਖੇ ਆਦਮੀਆਂ ਦੀ ਹਾਜ਼ਰੀ (ਨਾਂ ਦਰਜ ਨਹੀਂ ਹਨ)ਵਿੱਚ ਲਈ ਗਈ ਅਤੇ ਹੇਠ ਲਿਖੀਆਂ ਵਸਤਾਂ ਉਥੋਂ ਬਰਾਮਦ ਹੋਣ ਤੇ ਪੁਲਸ ਨੇ ਆਪਣੇ ਕਬਜ਼ੇ ਵਿੱਚ ਲਈਆਂ:-

ਤਾਰੀਖ਼, 30 ਜਨਵਰੀ 1929.

1.1928 ਦੀ ਬੰਦ ਪਾਲ ਸਿੰਘ ਦੀ ਗੁਰਮੁਖੀ ਵਿੱਚ ਇੱਕ ਡਾਇਰੀ

2.ਨਥਾ ਸਿੰਘ ਵਲੋਂ ਭੇਜੇ ਉਰਦੂ ਵਿਚ ਦੋ ਪੋਸਟ ਕਾਰਡ

3.ਪੂਰਨ ਚੰਦ ਵਲੋਂ ਭੇਜਿਆ ਉਰਦੂ ਵਿੱਚ ਇੱਕ ਕਾਰਡ

4.ਤਾਰਾ ਸਿੰਘ ਵਲੋਂ ਗੁਰਮੁਖੀ ਵਿੱਚ ਭੇਜੇ ਤਿੰਨ ਪੋਸਟ ਕਾਰਡ

5.ਤਾਰਾ ਸਿੰਘ ਵਲੋਂ ਗੁਰਮੁਖੀ ਵਿੱਚ ਭੇਜਿਆ ਇੱਕ ਲਿਫਾਫਾ

ਤਾਰਾ ਸਿੰਘ ਵਲੋਂ ਭੇਜੇ ਏਹ ਖ਼ਤ ਬੜੇ ਦਿਲਚਸਪ ਤੇ ਜਾਣਕਾਰੀ ਭਰਪੂਰ ਹਨ। ਪਰ ਵੜੈਚ ਸਾਹਿਬ ਅਨੁਸਾਰ ਪਾਕਿਸਤਾਨ ਤੋਂ ਜੋ ਰਿਕਾਰਡ ਆਇਆ,ਉਹ ਅੰਗਰੇਜ਼ੀ ਵਿੱਚ ਟਾਇਪ ਕੀਤਾ ਆਇਆ ਤੇ ਉਸ ਵਿੱਚ ਮੂਲ ਭਾਸ਼ਾ ਵਿੱਚ ਕੁਝ ਵੀ ਨਹੀਂ ਆਇਆ।ਅਦਾਲਤ ਵਿੱਚ ਬਰਤਾਨਵੀ ਅਫਸਰਾਂ ਵਲੋਂ ਜੋ ਅੰਗਰੇਜ਼ੀ ਤਰਜਮਾ ਪੇਸ਼ ਕੀਤਾ ਗਿਆ,ਉਹੋ ਰਿਕਾਰਡ ਆਇਆ ਹੈ। ਸੋ ਇਥੇ ਉਲਟਾ ਤਰਜਮਾ ਹੈ, ਮੂਲ ਪੰਜਾਬੀ ਦੇ ਅੰਗਰੇਜ਼ੀ ਤਰਜਮੇ ਤੋਂ ਮੁੜ ਪੰਜਾਬੀ ਵਿੱਚ ਕੀਤਾ ਤਰਜਮਾ, ਪਰ ਇਤਿਹਾਸਿਕ ਪਖੋਂ ਏਹ ਜ਼ਰੂਰੀ ਹੈ ਕਿ ਉਨਾ ਦਿਨਾਂ ਦੇ ਪਟਿਆਲੇ ਦੇ ਯੋਗਦਾਨ ਨੂੰ ਇਸ ਅਣਚਾਹੇ ਤਰਜਮੇ ਰਾਹੀਂ ਹੀ ਪਛਾਣਿਆ ਜਾਵੇ ।

ਤਾਰਾ ਸਿੰਘ ਨੇ ਬਾਬੂ ਸਿੰਘ ਨੂੰ ਲਾਹੌਰ ਦੇ ਪਤੇ ਤੇ ਖ਼ਤ ਲਿਖਿਆ, ਜੋ ਉਥੇ ਆਜ਼ਾਦੀ ਲਹਿਰ ਦੇ ਕਾਂਗਰਸ ਦੇ ਕਾਰਕੁਨ ਸਨ। ਖ਼ਤ ਇਸ ਤਰਾਂ ਹੈ—

ਮੇਰੇ ਪਿਆਰੇ ਸਰਦਾਰ ਬਾਬੂ ਸਿੰਘ,

ਸਤਕਾਰ ,ਮੈਂ ਇਥੇ ਠੀਕ ਹਾਂ ਅਤੇ ਉਮੀਦ ਹੈ ਤੁਸੀਂ ਵੀ ਉਥੇ ਠੀਕ ਹੋ। ਹੁਣ ਮੇਰਾ ਬੁਖਾਰ ਉਤਰ ਗਿਆ ਹ। ਤੁਸੀਂ ਇਸ ਬਾਰੇ ਫਿਕਰ ਨਾ ਕਰੋ। ਮੈਂ ਬੜੇ ਪਿਆਰ ਨਾਲ ਤੁਹਾਡਾ ਖ਼ਤ ਪੜ੍ਹਿਆ ਹੈ। ਮੈਂ ਤੁਹਾਨੂੰ ਉਥੇ ਮੈਨੇਜਰ ਹੋਣ ਨੂੰ ਦਿਖਾਓਨ ਲਈ ਵਧਾਈ ਦਿੰਦਾ ਹਾਂ। ਮੈਂ ਤੁਹਾਨੂੰ ਆਪਣਾ ਮਦਦਗਾਰ ਸਮਝਦਾ ਹਾਂ ਕਿਉਂਕਿ ਤੁਸੀਂ ਮੇਰੀ ਹਰ ਮੌਕੇ ਮਦਦ ਕਰਦੇ ਹੋ। ਮੈਨੂੰ ਤੁਹਾਨੂੰ ਏਹ ਲਿਖਣਾ ਤਾਂ ਨਹੀਂ ਚਾਹੀਦਾ ਸੀ, ਪਰ ਲਿਖ ਰਿਹਾ ਹਾਂ ਕਿ ਮੇਰੇ ਕੋਲ ਨਾ ਪੰਜ ਪੈਸੇ ਹਨ ਨਾ ਜੁੱਤੀ। ਮੈਂ ਤਾਂ ਵਾਹੇਗੁਰੁ ਤੇ ਨਿਰਭਰ ਹਾਂ। ਮੈਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕਰ ਦਿਤੀ ਹੈ। ਮੇਹਰਬਾਨੀ ਕਰਕੇ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ। ਏਥੇ ਮੈਨੂੰ ਕੋਈ ਅਖ਼ਬਾਰ ਨਹੀਂ ਮਿਲਦਾ, ਜਿਸਨੂੰ ਪੜ੍ਹ ਕੇ ਮੈਨੂੰ ਮੁਲਕ ਦੇ ਹਾਲਾਤ ਦਾ ਪਤਾ ਚਲ ਜਾਵੇ। ਇਥੇ ਰਹ ਰਹੇ ਵਿਦਿਆਰਥੀਆਂ ਦੇ ਮਨ ਤੇ ਅਸਰ ਅੰਦਾਜ਼ ਹੋਣਾ ਜ਼ਰੂਰੀ ਹੈ। ਇਥੇ ਕਾਫੀ ਲੋਕ ਰਹਿੰਦੇ ਹਾਂ। ਮੈਂ ਪਹਲਾਂ ਵੀ ਤੁਹਾਨੂੰ ਦਰਖਾਸਤ ਕੀਤੀ ਸੀ ਕਿ ਮੈਨੂੰ ਇਥੇ ਹਿੰਦੀ ਅਤੇ ਉਰਦੂ ਵਿੱਚ ਕਿਰਤੀ ਅਖ਼ਬਾਰ ਦੀਆਂ ਕਾਪੀਆਂ ਭੇਜੋ, ਕਿਉਂਕਿ ਇਥੇ ਪਰਚਾਰ ਬੜਾ ਘੱਟ ਹੈ।ਜੋ ਕੋਸ਼ਿਸ਼ਾਂ ਤੁਸੀਂ ਪੰਜਾਬ ਵਿੱਚ ਕਰ ਰਹੇ ਹੋ, ਇਥੇ ਕਰਨੀਆਂ ਚਾਹੀਦੀਆਂ ਹਾਂ। ਸਾਨੂੰ ਆਪਣਾ ਸਾਰਾ ਜ਼ੋਰ ਇਸ ਜਗਾਹ ਤੇ ਲਾਉਣਾ ਚਾਹੀਦਾ ਹੈ। ਤੁਸੀਂ ਜੋ ਠੀਕ ਸਮਝੋ ਕਰੋ।

ਤੁਹਾਡਾ ਹਿਤੂ,

ਤਾਰਾ ਸਿੰਘ , ਸੰਸਕ੍ਰਿਤ ਪਾਠਸ਼ਾਲਾ

ਪੋਸਟ ਕਾਰਡ ਤੇ ਲਿਖਿਆ ਪਤਾ- ਸਰਦਾਰ ਬਾਬੂ ਸਿੰਘ, ਮੈਨੇਜਰ ਕੌਮੀ ਬੀ॰ਏ॰ , ਗੁਰਦੁਆਰਾ ਬਾਵਲੀ ਸਾਹਿਬ ਡੱਬੀ ਬਾਜ਼ਾਰ, ਲਾਹੌਰ

27-12-1928 ਨੂੰ ਪਟਿਆਲੇ ਤੋਂ ਲਿਖਿਆ ਇੱਕ ਛੋਟਾ ਖ਼ਤ ਹੈ-

ਮੇਰੇ ਪਿਆਰੇ ਬਾਬੂ ਸਿੰਘ,

ਸਤਕਾਰ । ਮੈਂ ਇਥੇ ਬਿਲਕੁਲ ਠੀਕ ਹਾਂ ਅਤੇ ਤੁਹਾਨੂੰ ਵੀ ਉਥੇ ਇਵੇਂ ਹੀ ਲੋਚਦਾ ਹਾਂ। ਮੈਂ ਇਥੇ ਪਟਿਆਲੇ ਕਿਸੇ ਖ਼ਾਸ ਕੰਮ ਲਈ ਆਇਆ ਹਾਂ ਇਸ ਕਰਕੇ ਮੈਨੂੰ ਹੇਠ ਲਿਖੇ ਪਤੇ ਤੇ ਖ਼ਤ ਭੇਜਣਾ। ਸਰਦਾਰ ਸਾਹਿਬ(ਭਗਤ ਸਿੰਘ) ਨੂੰ ਮੇਰਾ ਸਤਕਾਰ।

ਤੁਹਾਡਾ ਹਿਤੂ,

ਤਾਰਾ ਸਿੰਘ – ਪਤਾ-ਤਾਰਾ ਸਿੰਘ, ਧਰਮ ਧਜਾਂ , ਨਿਰਲ ਖਾਰਾ , ਤੋਪਖ਼ਾਨਾ ਗੇਟ , ਪਟਿਆਲਾ

ਪੋਸਟ ਕਾਰਡ ਤੇ ਪਤਾ—ਸਰਦਾਰ ਬਾਬੂ ਸਿੰਘ, ਸੂਬਾ ਕਾਂਗਰਸ ਕਮੇਟੀ ਦਫਤਰ, ਬਰੇਡਲੇ ਹਾਲ, ਲਾਹੌਰ

ਤੀਸਰਾ ਬਿਨਾਂ ਤਾਰੀਖ਼ ਦਾ ਕੁਝ ਲੰਬਾ ਖ਼ਤ ਜਿਆਦਾ ਮਹਤਵਪੂਰਨ ਹੈ

ਮੇਰੇ ਪਿਆਰੇ ਬਾਬੂ ਸਿੰਘ,

ਸਤਕਾਰ। ਮੈਂ ਇਥੇ ਬਿਲਕੁਲ ਠੀਕ ਹਾਂ ਤੇ ਉਥੇ ਤੁਹਾਡੇ ਵੀ ਇੰਜ ਹੋਣ ਦੀ ਉਮੀਦ ਕਰਦਾ ਹਾਂ।ਮੈਂ ਬੁਖਾਰ ਕਰਕੇ ਕਾਫੀ ਕਮਜ਼ੋਰ ਹੋ ਗਿਆ ਹਾਂ, ਮੈਨੂੰ ਤਿੰਨ ਵਾਰੀ ਟੀਕੇ ਲੱਗੇ। ਇਸਲਈ ਮੇਰੇ ਕੋਲ ਜੋ ਵੀ ਪੈਸੇ ਸਨ ਸਾਰੇ ਖ਼ਰਚ ਹੋ ਗਏ। ਜਦੋਂ ਹੀ ਮੈਨੂੰ ਪੈਸੇ ਮਿਲਣਗੇ, ਮੈਂ ਤੁਹਾਨੂੰ ਭੇਜ ਦਿਆਂਗਾ ।ਮੇਹਰਬਾਨੀ ਕਰਕੇ ਭਗਤ ਸਿੰਘ ਨੂੰ ਮਿਲਣਾ ਤੇ ਮੇਰੇ ਨਾਂ ਕਿਰਤੀ ਅਖ਼ਬਾਰ ਜਾਰੀ ਕਰਵਾ ਦੇਣਾ। ਏਹ ਨਾ ਸੋਚਣਾ ਕਿ ਮੈਂ ਪੈਸੇ ਨਹੀਂ ਭੇਜਾਂਗਾ । ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੋਵਾਂਗਾ । ਮੇਰੇ ਪਿਆਰੇ ਦੋਸਤ, ਮੈਂ ਸੁਣਿਆ ਹੈ ਕਿ ਲਾਲਾ ਲਾਜਪਤ ਰਾਏ ਗੁਜ਼ਰ ਗਏ ਹਨ। ਮੈਂ ਉਨਾ ਦੇ ਚਲਾਣੇ ਤੇ ਦਿਲੀ ਦੁਖ ਦਾ ਇਜ਼ਹਾਰ ਕਰਦਾ ਹਾਂ। ਇਸ ਨਾਲ ਹਿੰਦੁਸਤਾਨ ਦਾ ਬੜਾ ਭਾਰੀ ਨੁਕਸਾਨ ਹੋਇਆ ਹੈ। ਅਜੇਹੇ ਆਦਮੀ ਮਿਲਣੇ ਬੜੇ ਮੁਸ਼ਕਲ ਹਨ। ਹਿੰਦੁਸਤਾਨ ਪਹਿਲਾਂ ਹੀ ਹਨੇਰੇ ਵਿੱਚ ਹੈ। ਹੁਣ ਅਜੇਹੇ ਲੀਡਰ ਦੀ ਮੌਤ ਨਾਲ ਕੀ ਹਨੇਰਾ ਘਟ ਸਕਦਾ ਹੈ? ਹਿੰਦੁਸਤਾਨ ਬੜਾ ਬਦਕਿਸਮਤ ਹੈ। ਅਜੇਹੇ ਲੀਡਰ ਦੀ ਮੌਤ ਤੋਂ ਬਾਦ ਕੌਣ ਮੁਲਕ ਦੀ ਅਗਵਾਈ ਕਰੇਗਾ ਤੁਸੀਂ ਮੈਨੂੰ ਲਿਖਿਆ ਸੀ ਕਿ ਮੈਂ ਆਪਣਾ ਪਤਾ ਪ੍ਰਿੰਸੀਪਲ ਨੂੰ ਭੇਜ ਦੇਵਾਂ। ਏਹ ਕਰਨ ਦਾ ਕੀ ਫਾਇਦਾ?ਮੇਹਰਬਾਨੀ ਕਰਕੇ ਆਪਣਾ ਪੂਰਾ ਪਤਾ ਤੇ ਮਾਹਵਾਰੀ ਵਜ਼ੀਫੇ ਦੀ ਰਕਮ ਲਿਖਣਾ।ਮੈਂ ਹੇਠਾਂ ਤੁਹਾਡਾ ਨਾਂ ਲਿਖ ਕੇ ਕਾਲਜ ਨੂੰ ਭੇਜ ਦਿਆਂਗਾ । ਏਹ ਕੰਮ ਜ਼ਰੂਰ ਕਰ ਦੇਣਾ। ਸਰਦਾਰਜੀ(ਭਗਤ ਸਿੰਘ) ਨੂੰ ਮੇਰਾ ਸਤਕਾਰ ਕਹਿਣਾ । ਮੇਹਰਬਾਨੀ ਕਰਕੇ ਉਹ ਮੈਥੋਂ ਜੋ ਵੀ ਕੰਮ ਚਾਹੁਣ,ਜ਼ਰੂਰ ਦਸਣਾ। ਮੈਂ ਉਸੇ ਵੇਲੇ ਤੁਹਾਡੇ ਕੋਲ ਆ ਜਾਵਾਂਗਾ। ਮੈਂ ਅਖ਼ਬਾਰ ਬਾਰੇ ਜੋ ਤੁਹਾਨੂੰ ਕਿਹਾ ਹੈ, ਉਹ ਨਾ ਭੁਲਣਾ। ਏਹ ਜ਼ਰੂਰ ਦੇਖਣਾ ਕਿ ਮੈਥੋਂ ਰਿਆਯਤੀ ਚੰਦਾ ਲੈ ਲੈਣ। ਮੈਂ ਤੁਹਾਨੂੰ ਜਿਨੇ ਪੈਸੇ ਉਹ(ਭਗਤ ਸਿੰਘ) ਕਹਿਣ, ਭੇਜ ਦਿਆਂਗਾ। ਮੇਹਰਬਾਨੀ ਕਰਕੇ ਕੁਝ ਖ਼ਾਸ ਗਲ ਹੋਵੇ ਤਾਂ ਮੈਨੂੰ ਲਿਖਦੇ ਰਹਿਣਾ। ਮੇਰਾ ਖਿਆਲ ਹੈ ਕਿ ਤੁਹਾਨੂੰ ਇਥੇ ਪਰਚਾਰ ਕਰਨਾ ਚਾਹੀਦਾ ਹੈ। ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ।

ਤੁਹਾਡਾ ਹਿਤੁ,

ਤਾਰਾ ਸਿੰਘ

ਤਾਰਾ ਸਿੰਘ ਦੇ ਇਨਾਂ ਖ਼ਤਾਂ ਤੋਂ ਜੋ ਖ਼ਾਸ ਗਲਾਂ ਸਾਮਣੇ ਆਓਂਦੀਆਂ ਹਨ, ਉਹ ਕਿ, ਭਗਤ ਸਿੰਘ ਦੀ ਸ਼ਖਸ਼ੀਅਤ ਦਾ ਦੂਰ ਦੂਰ ਤੱਕ ਨੌਜਵਾਨਾਂ ਤੇ ਕਿਵੇਂ ਅਸਰ ਹੁੰਦਾ ਸੀ। ਕਿਰਤੀ ਮੈਗਜ਼ੀਨ ਦਾ ਅਸਰ ਵੀ ਪਤਾ ਲਗਦਾ ਹੈ ਤੇ ਭਗਤ ਸਿੰਘ ਦੇ ਉਸ ਨਾਲ ਡੂੰਘੇ ਤੌਰ ਤੇ ਜੁੜੇ ਹੋਣ ਦਾ ਵੀ, ਜਿਸ ਵਿੱਚ ਉਨਾ ਕਈ ਲੇਖ ਉਰਦੂ ਤੇ ਪੰਜਾਬੀ ਵਿੱਚ ਲਿਖੇ।

ਚੰਗਾ ਹੋਵੇ ਸੰਸਕ੍ਰਿਤ ਪਾਠਸ਼ਾਲਾ ਪਟਿਆਲਾ ਤੇ ਤਾਰਾ ਸਿੰਘ ਨਿਰਮਲ ਦੇ ਆਜ਼ਾਦੀ ਸੰਗਰਾਮ ਦੌਰਾਨ ਰੋਲ ਬਾਰੇ ਹੋਰ ਤਥ ਸਾਮਣੇ ਲਿਆਂਦੇ ਜਾਣ। ਬਾਬੂ ਸਿੰਘ ਦੇ ਕਾਂਗਰਸ ਨਾਲ ਜੁੜੇ ਹੋਣ ਤੇ ਕਾਂਗਰਸ ਅੰਦਰ ਵੀ ਭਗਤ ਸਿੰਘ ਦੇ ਅਸਰ ਦਾ ਪਤਾ ਇਨਾਂ ਖ਼ਤਾਂ ਤੋਂ ਲਗਦਾ ਹੈ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਖੁਦ ਕਾਂਗਰਸ ਦੇ ਸਿਰਕਢ ਕਾਰਕੁਨ ਸਨ ਤੇ ਭਗਤ ਸਿੰਘ ਦੇ ਜੇਲ ਤੋਂ ਬਹੁਤੇ ਖ਼ਤ ਬ੍ਰੈਡਲੇ ਹਾਲ ਲਾਹੌਰ ਦੇ ਪਤੇ ਤੇ ਹੀ ਭੇਜੇ ਗਏ ਹਨ, ਜੋ ਉਨੀ ਦਿਨੀਂ ਪੰਜਾਬ ਕਾਂਗਰਸ ਦਾ ਮੁੱਖ ਦਫਤਰ ਸੀ।

ਡਾ॰ ਚਮਨ ਲਾਲ

Visiting Professor, The University of the West Indies, Trinidad & Tobago

Email-prof.chaman@gmail.com Mob. 1868-3692687

Review by Harmit Atwal in Punjabi Tribune of Bhagat Singh de Syasi Dastavez-11-11-12

Standard

ਭਗਤ ਸਿੰਘ ਦੇ ਸਿਆਸੀ ਦਸਤਾਵੇਜ਼
Posted On November – 10 – 2012
ਸੰਪਾਦਕ: ਪ੍ਰੋ. ਚਮਨ ਲਾਲ
ਅਨੁਵਾਦਕ: ਡਾ. ਜਸਵਿੰਦਰ ਕੌਰ
ਪੰਨੇ: 215, ਮੁੱਲ: 110 ਰੁਪਏ
ਪ੍ਰਕਾਸ਼ਕ: ਨੈਸ਼ਨਲ ਬੁੱਕ ਟਰੱਸਟ, ਇੰਡੀਆ (ਨਵੀਂ ਦਿੱਲੀ)
ਇਸ ਪੁਸਤਕ ਦੇ ਆਰੰਭ ’ਚ ਲਗਪਗ 12 ਸਫ਼ਿਆਂ ਵਿਚ ਫੈਲੇ ਪੁਸਤਕ ਦੇ ਸੰਪਾਦਕ ਪ੍ਰੋ. ਚਮਨ ਲਾਲ ਦੇ ਵਿਚਾਰ ਸ਼ਹੀਦ ਭਗਤ ਸਿੰਘ ਨੂੰ ਇਕ ਪਰਪੱਕ ਸਿਆਸੀ ਚਿੰਤਕ ਦਰਸਾਉਂਦੇ ਹਨ। ਆਰੰਭਕ ਸਤਰਾਂ ਹੀ ਬੜੀ ਟੁੰਬਵੀਂ ਦਰਦਨਾਕ ਵਿਥਿਆ ਦਾ ਵਿਖਿਆਨ ਕਰਦੀਆਂ ਹਨ ਜਿਹਾ ਕਿ:-
…‘‘23 ਮਾਰਚ 1931 ਨੂੰ ਜਦੋਂ 23 ਵਰ੍ਹੇ ਅਤੇ ਕਰੀਬ 6 ਮਹੀਨਿਆਂ ਦੀ ਉਮਰ ਦੇ ਨੌਜਵਾਨ ਭਗਤ ਸਿੰਘ ਨੂੰ ਉਨ੍ਹਾਂ ਦੇ ਹੀ ਹਮ ਉਮਰ ਸੁਖਦੇਵ ਸਿੰਘ ਅਤੇ ਕਰੀਬ ਇਕ ਸਾਲ ਛੋਟੇ ਰਾਜਗੁਰੂ ਨਾਲ ਲਾਹੌਰ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ ਤਾਂ ਉਸ ਤੋਂ ਕੁਝ ਘੰਟੇ ਪਹਿਲਾਂ ਲਾਹੌਰ ਵਿਚ ਹਜ਼ਾਰਾਂ ਲੋਕਾਂ ਦਾ ਜਲਸਾ ਇਨ੍ਹਾਂ ਨੌਜਵਾਨਾਂ ਦੀ ਫਾਂਸੀ ਰੋਕਣ ਦੀ ਮੰਗ ਲਈ ਹੋ ਰਿਹਾ ਸੀ। …ਪਰ ਜਲਸਾ ਖਤਮ ਹੋਣ ਦੇ ਨੇੜੇ ਹੀ ਇਹ ਖ਼ਬਰ ਪਹੁੰਚ ਗਈ ਕਿ ਇਨ੍ਹਾਂ ਨੌਜਵਾਨਾਂ ਨੂੰ ਉਸੇ ਸ਼ਾਮ ਸੱਤ ਵਜੇ ਹੀ ਫਾਂਸੀ ’ਤੇ ਲਟਕਾ ਦਿੱਤਾ ਗਿਆ ਸੀ। ਸੈਂਕੜੇ ਲੋਕ ਇਕੱਠੇ ਜੇਲ੍ਹ ਵੱਲ ਦੌੜ ਪਏ।…ਫਾਂਸੀ ਦੇਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀਆਂ ਹਾਲੀ ਨਿੱਘੀਆਂ ਲਾਸ਼ਾਂ ਨੂੰ ਟੁਕੜੇ-ਟੁਕੜੇ ਕਰਕੇ ਬੋਰਿਆਂ ਵਿਚ ਭਰਿਆ ਗਿਆ ਤੇ ਜੇਲ੍ਹ ਦੇ ਪਿਛਲੇ ਦਰਵਾਜ਼ਿਓਂ ਕੱਢ ਕੇ ਇਕ ਟਰੱਕ ’ਤੇ ਲੱਦ ਕੇ ਫਿਰੋਜ਼ਪੁਰ ਵੱਲ ਲਿਜਾਇਆ ਗਿਆ….।
ਭਗਤ ਸਿੰਘ ਦੇ ਸਿਆਸੀ ਚਿੰਤਨ ਤੇ ਉਸ ਦੇ ਸਿਆਸੀ ਦਸਤਾਵੇਜ਼ਾਂ ਨੂੰ ਦਰਸਾਉਂਦੀ ਇਸ ਪੁਸਤਕ ਦੇ ਸੰਪਾਦਕ ਵੱਲੋਂ ਪੰਜ ਹਿੱਸੇ ਬਣਾਏ ਗਏ ਹਨ। ਪਹਿਲਾ ਹਿੱਸਾ ਕੌਮੀ ਚਿੰਤਨ ਬਾਰੇ ਹੈ, ਤੇ ਦੂਜਾ ਅੰਤਰਾਸ਼ਟਰੀ ਚਿੰਤਨ ਬਾਰੇ ਹੈ। ਤੀਜੇ ਹਿੱਸੇ ਵਿਚ ਇਨਕਲਾਬੀ ਐਕਸ਼ਨ ਦਾ ਦਸਤਾਵੇਜ਼ੀ ਇਜ਼ਹਾਰ ਹੈ। ਚੌਥੇ ਹਿੱਸੇ ਵਿਚ ਜੇਲ੍ਹ ਵਿਚਲੀ ਸਿਆਸੀ ਜੱਦੋ-ਜਹਿਦ ਦੀ ਵਾਰਤਾ ਹੈ। ਇਹ ਹਿੱਸਾ ਪੁਸਤਕ ਦਾ ਸਭ ਤੋਂ ਵੱਡਾ ਹਿੱਸਾ ਹੈ। ਪੰਜਵੇਂ ਹਿੱਸੇ ਵਿਚ ਭਗਤ ਸਿੰਘ ਦੇ ਪਰਪੱਕ ਸਿਆਸੀ ਚਿੰਤਨ ਦਾ ਬਿਰਤਾਂਤ ਹੈ। ਪੁਸਤਕ ਦੀ ਅੰਤਿਕਾ ਵਿਚ ਜਿਨ੍ਹਾਂ ਦੁਰਲੱਭ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਇਹ ਹਨ:-
(1) ਸ਼ਹੀਦ ਭਗਤ ਸਿੰਘ ਦੇ ਦੁਰਲੱਭ ਖ਼ਤ
(2) ਭਗਤ ਸਿੰਘ ਦਾ ਪੰਜਾਬੀ ਵਿਚ ਲਿਖਿਆ ਅਪ੍ਰਕਾਸ਼ਿਤ ਖ਼ਤ
(3) ਜੈ ਦੇਵ ਦੇ ਨਾਂ ਭਗਤ ਸਿੰਘ ਦਾ ਅੰਗਰੇਜ਼ੀ ਵਿਚ ਲਿਖਿਆ ਅਪ੍ਰਕਾਸ਼ਿਤ ਖ਼ਤ- 28 ਮਈ 1930
(4) ਜੈ ਦੇਵ ਦੇ ਨਾਂ ਇਕ ਹੋਰ ਖ਼ਤ (ਅੰਗਰੇਜ਼ੀ ਵਿਚ)
(5) ਪੁਲੀਸ ਅਫਸਰ ਦੇ ਨਾਂ ਖ਼ਤ
ਨਿਰਸੰਦੇਹ ਪੂਰੀ ਪੁਸਤਕ ਪੂਰੀ ਗੰਭੀਰਤਾ ਨਾਲ ਪੜ੍ਹਨ ਵਾਲੀ ਹੈ।