ਭਾਸ਼ਾ ਰਾਹੀਂ ਇਨਸਾਨੀ ਦਿਮਾਗ ਦਾ ਬਸਤੀਵਾਦੀਕਰਨ Posted On December – 19 – 2015 ਗੁਗੀ ਵਾ ਥਿਓਂਗੋ ਚਮਨ ਲਾਲ (ਪ੍ਰੋ.)*

Standard

http://punjabitribuneonline.com/2015/12/%E0%A8%AD%E0%A8%BE%E0%A8%B6%E0%A8%BE-%E0%A8%B0%E0%A8%BE%E0%A8%B9%E0%A9%80%E0%A8%82-%E0%A8%87%E0%A8%A8%E0%A8%B8%E0%A8%BE%E0%A8%A8%E0%A9%80-%E0%A8%A6%E0%A8%BF%E0%A8%AE%E0%A8%BE%E0%A8%97-%E0%A8%A6/

 

Posted On December – 19 – 2015

ਗੁਗੀ ਵਾ ਥਿਓਂਗ

ਦੁਨੀਆਂ ਦੇ 250 ਤੋਂ ਵੱਧ ਮੁਲਕਾਂ ਦੇ ਸੱਤ ਅਰਬ ਵਸਨੀਕ ਕਰੀਬ  ਸੱਤ ਹਜ਼ਾਰ ਭਾਸ਼ਾਵਾਂ ਬੋਲਦੇ ਹਨ। ਭਾਰਤ ਵਿੱਚ ਹੀ 3000 ਤੋਂ ਵੱਧ ਜ਼ੁਬਾਨਾਂ ਦੀ ਹੋਂਦ ਮੰਨੀ ਜਾਂਦੀ ਹੈ। ਇਨ੍ਹਾਂ ਵਿੱਚੋਂ 22 ਭਾਸ਼ਾਵਾਂ ਸੰਵਿਧਾਨਕ ਤੌਰ ’ਤੇ ਕੌਮੀ ਭਾਸ਼ਾਵਾਂ ਦਾ ਦਰਜਾ ਰੱਖਦੀਆ ਹਨ ਅਤੇ 24 ਭਾਸ਼ਾਵਾਂ ਸਾਹਿਤਕ ਭਾਸ਼ਾਵਾਂ ਦੇ ਤੌਰ ’ਤੇ ਮਾਨਤਾ ਪ੍ਰਾਪਤ ਹਨ। ਸਾਹਿਤ ਅਕਾਦਮੀ ਇਨ੍ਹਾਂ 24 ਭਾਸ਼ਾਵਾਂ ਦੇ ਲੇਖਕ ਨੂੰ ਹਰ ਸਾਲ ਇਨਾਮ ਨਾਲ ਸਤਿਕਾਰਦੀ ਹੈ। ਦੁਨੀਆਂ ਦੇ ਕੁੱਲ 250 ਤੋਂ ਵੱਧ ਮੁਲਕਾਂ ਵਿੱਚ ਇੰਨੀਆਂ ਜ਼ੁਬਾਨਾਂ ਹੋਣ ’ਤੇ ਵੀ ਸ਼ਾਇਦ ਤੁਸੀਂ ਇਹ ਜਾਣ ਕੇ ਹੈਰਾਨ ਹੋਵੇ ਕਿ ਦੁਨੀਆਂ ਦੇ 60 ਤੋਂ ਵੱਧ ਮੁਲਕਾਂ ਦੀ ਸਰਕਾਰੀ ਜ਼ੁਬਾਨ ਅੰਗਰੇਜ਼ੀ ਹੈ ਤੇ 40 ਤੋਂ ਵੱਧ ਮੁਲਕਾਂ ਦੀ ਫਰਾਂਸੀਸੀ। ਮਤਲਬ ਸੌੌ ਤੋਂ ਵੱਧ ਮੁਲਕਾਂ ਦੀ ਸਰਕਾਰੀ ਕੰਮਕਾਜ ਦੀ ਭਾਸ਼ਾ ਦਾ ਦਰਜਾ ਸਿਰਫ ਦੋ ਹੀ ਜ਼ੁਬਾਨਾਂ ਕੋਲ ਹੈ। ਕਰੀਬ 20 ਮੁਲਕਾਂ ਦੀ ਸਰਕਾਰੀ ਜ਼ੁਬਾਨ ਸਪੇਨੀ ਅਤੇ ਇੰਨੀ ਹੀ ਮੁਲਕਾਂ ਦੀ ਅਰਬੀ ਹੈ।  ਸੌ ਤੋਂ ਵੱਧ ਮੁਲਕਾਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਜਾਂ ਫਰਾਂਸੀਸੀ ਹੋਣ ਦਾ ਕੀ ਰਾਜ਼ ਹੈ? ਕੀ ਇਨ੍ਹਾਂ ਸੌੌ ਤੋਂ ਵੱਧ ਮੁਲਕਾਂ ਕੋਲ ਆਪਣੀ ਭਾਸ਼ਾ ਹੀ ਨਹੀਂ, ਜਿਸ ਨੂੰ ਉਹ ਸਰਕਾਰੀ ਦਰਜਾ ਦਿੰਦੇ? ਇਸ ਦਾ ਰਾਜ਼ ਹੈ ਦੁਨੀਆਂ ਵਿੱੱਚ ਕਈ ਸੌ ਵਰ੍ਹਿਆਂ ਦਾ ਬਸਤੀਵਾਦ, ਜਿਸ ਦਾ ਸ਼ਿਕਾਰ ਸਭ ਤੋਂ ਵੱਧ ਅਫਰੀਕਾ ਅਤੇ ਏਸ਼ੀਆ ਦੇ ਮੁਲਕ ਹੋਏ। ਇਨ੍ਹਾਂ ਮੁਲਕਾਂ ਤੋਂ ਉਨ੍ਹਾਂ ਦੇ ਆਰਥਿਕ ਸਰੋਤਾਂ ਦੀ ਲੁੱਟ ਦੇ ਨਾਲ-ਨਾਲ ਸਿਆਸੀ ਗੁਲਾਮੀ ਦਾ ਸ਼ਿਕਾਰ ਬਣਾ ਕੇ ਸੱਭਿਆਚਾਰਕ ਵਿਰਾਸਤ ਵੀ ਖੋਹੀ ਗਈ। ਖਾਸ ਕਰ ਉਨ੍ਹਾਂ ਦੀਆਂ ਭਾਸ਼ਾਵਾਂ ਨੂੰ ਦਰਕਿਨਾਰ ਤੇ ਬਰਬਾਦ ਕਰਕੇ ਬਸਤੀਵਾਦੀ ਭਾਸ਼ਾਵਾਂ ਥੋਪੀਆਂ ਗਈਆਂ। ਇੰਗਲੈਂਡ ਦੇ ਕਬਜ਼ੇ ਵਿੱਚ ਰਹੇ ਮੁਲਕਾਂ ’ਤੇ ਅੰਗਰੇਜ਼ੀ ਅਤੇ ਫਰਾਂਸ ਦੇ ਕਬਜ਼ੇ ਵਿੱਚ ਰਹੇ ਮੁਲਕਾਂ ’ਤੇ ਫਰਾਂਸੀਸੀ ਦਾ ਗਲਬਾ ਸਥਾਪਤ ਕਰਕੇ ਉਨ੍ਹਾਂ ਮੁਲਕਾਂ ਦੀਆਂ ਸਥਾਨਕ ਕੌਮੀ ਭਾਸ਼ਾਵਾਂ ਨੂੰ ਪਛੜੀਆਂ ਭਾਸ਼ਾਵਾਂ ਕਿਹਾ ਗਿਆ। ਉਨ੍ਹਾਂ ਨੂੰ ਸਿੱਖਿਆ ਦਾ ਮਾਧਿਅਮ ਨਾ ਬਣਾ ਕੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਫਰਾਂਸੀਸੀ ਦੀ ਮਾਨਸਿਕ ਗੁਲਾਮੀ ਵਿਚ ਜਕੜਿਆ ਗਿਆ।
ਦੁਨੀਆਂ ਵਿੱਚ ਬਸਤੀਵਾਦ ਦਾ ਆਰੰਭ ਸਪੇਨ ਦੇ ਕੋਲੰਬਸ ਅਤੇ ਅਮਰੀਕਾ ਲੱਭਣ (ਭਾਰਤ ਦੇ ਭੁਲੇਖੇ ਵਿੱਚ) ਅਤੇ ਪੁਰਤਗਾਲ ਦੇ ਵਾਸਕੋ ਡੀ ਗਾਮਾ ਵੱਲੋਂ ਭਾਰਤ ਲੱਭਣ ਨਾਲ ਹੋਇਆ। ਦੋਵੇਂ ਲਗਪਗ ਇਕੋ ਸਮੇਂ 1498 ਦੇ ਨੇੜੇ-ਤੇੜੇ ਇਨ੍ਹਾਂ ਥਾਵਾਂ ’ਤੇ ਪੁਹੰਚੇ। ਸੋਲ੍ਹਵੀਂ ਸਦੀ ਵਿੱਚ ਸਪੇਨ ਤੇ ਪੁਰਤਗਾਲ ਦੀ ਬਸਤੀਵਾਦੀ ਤਾਕਤਾਂ ਵਜੋਂ ਝੰਡੀ ਰਹੀ। ਦੂਜੇ ਦੌਰ ਵਿੱਚ ਸਤਾਰ੍ਹਵੀਂ ਸਦੀ ਵਿੱਚ ਇੰਗਲੈਂਡ, ਫਰਾਂਸ ਤੇ ਹਾਲੈਂਡ ਨੇ ਏਸ਼ੀਆ ਤੇ ਅਫਰੀਕਾ ਵਿੱਚ ਬਸਤੀਵਾਦ ਸਥਾਪਤ ਕਰਨ ਹਿੱਤ ਜ਼ਬਰਦਾਸਤ ਕੋਸ਼ਿਸ਼ਾਂ ਕੀਤੀਆਂ ਤੇ ਇਨ੍ਹਾਂ ਵਿੱਚ ਸਰਦਾਰੀ ਲਈ ਆਪਸੀ ਲੜਾਈਆਂ ਵੀ ਹੋਈਆਂ। ਭਾਰਤ ’ਤੇ ਤਾਂ ਸਤਾਰ੍ਹਵੀਂ ਸਦੀ ਦੇ ਸ਼ੁਰੂ ੂਵਿੱਚ ਹੀ ਇੰਗਲੈਂਡ ਦੀ ਨਿਗ੍ਹਾ ਟਿਕ ਗਈ ਸੀ ਤੇ 1600 ਵਿੱਚ ਉੱਥੋਂ ਦੇ ਵਪਾਰੀਆਂ ਨੇ ਈਸਟ ਇੰਡੀਆ ਕੰਪਨੀ ਬਣਾ ਕੇ 1612 ਵਿੱਚ ਹੀ ਸੂਰਤ ਵਿੱਚ ਕੋਠੀ ਲੈ ਕੇ ਆਪਣੇ ਪੈਰ ਫੈਲਾਉਣੇ ਸ਼ੁਰੂ ਕਰ ਦਿੱਤੇ ਸਨ। 1617 ਵਿੱਚ ਤਾਂ ਉਨ੍ਹਾਂ ਉਦੋਂ ਦੇ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨੂੰ ਖੁਸ਼ ਕਰਕੇ ਵਪਾਰ ਦਾ ਪਰਵਾਨਾ ਤਕ ਹਾਸਲ ਕਰ ਲਿਆ ਸੀ। ਇਸੇ ਦੌਰਾਨ ਏਸ਼ੀਆ ਦੇ ਹੋਰ ਮੁਲਕਾਂ ’ਤੇ ਵੀ ਕਬਜ਼ਾ ਕਰਨ ਲਈ ਇਨ੍ਹਾਂ ਬਸਤੀਵਾਦੀ ਮੁਲਕਾਂ ਵਿੱਚ ਘਮਸਾਨ ਜਾਰੀ ਸੀ ਤੇ ਅਨੇਕ ਮੁਲਕ ਇਨ੍ਹਾਂ ਦੇ ਕਬਜ਼ੇ ਹੇਠ ਆ ਚੁੱਕੇ ਸਨ। ਅਫਰੀਕਾ ਵੱਲ ਇਨ੍ਹਾਂ ਦੀ ਨਿਗ੍ਹਾ ਉਨ੍ਹੀਵੀਂ ਸਦੀ ਵਿੱੱਚ ਹੀ ਗਈ, ਪਰ ਅਫਰੀਕਾ ਦੇ ਲਗਪਗ ਸਾਰੇ ਮੁਲਕਾਂ ’ਤੇ ਕੁਝ ਹੀ ਸਾਲਾਂ ਵਿੱਚ ਇੰਗਲੈਂਡ, ਫਰਾਂਸ ਤੇ ਹਾਲੈਂਡ ਨੇ ਕਬਜ਼ਾ ਜਮ੍ਹਾ ਲਿਆ ਸੀ। ਸਭ ਤੋਂ ਵੱਧ ਮੁਲਕਾਂ ’ਤੇ ਕਬਜ਼ਾ ਬਰਤਾਨੀਆ ਨੇ ਕੀਤਾ, ਜਿਸ ਕਰਕੇ ਕਿਹਾ ਜਾਂਦਾ ਸੀ ਕਿ ਬਰਤਾਨਵੀ ਸਾਮਰਾਜ ਇੰਨਾ ਵੱਡਾ ਹੈ ਕਿ ਉਸ ਵਿੱਚ ਕਦੀ ਸੂਰਜ ਡੁੱਬਦਾ ਹੀ ਨਹੀਂ।
ਬਰਤਾਨੀਆ ਦੇ ਕਬਜ਼ੇ ਵਿੱਚ ਦੁਨੀਆਂ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਦੇ ਮੁਲਕ ਸਨ। ਦੂਜੇ ਨੰਬਰ ’ਤੇ ਫਰਾਂਸ ਨੇ ਮੁਲਕਾਂ ’ਤੇ ਕਬਜ਼ਾ ਕੀਤਾ ਅਤੇ ਉਸ ਤੋਂ ਬਾਅਦ ਹਾਲੈਂਡ, ਪੁਰਤਗਾਲ ਤੇ ਸਪੇਨ ਦਾ ਨੰਬਰ ਹੈ। ਸੱਠ ਤੋਂ ਵੱਧ ਮੁਲਕਾਂ ਵਿੱਚ ਅੰਗਰੇਜ਼ੀ ਤੇ ਚਾਲੀ ਮੁਲਕਾਂ ਵਿੱਚ ਫਰਾਂਸੀਸੀ ਦਾ ਹੁਣ ਵੀ ਸਰਕਾਰੀ ਕੰਮਕਾਜ ਦੀ ਰਾਜ ਭਾਸ਼ਾ ਹੋਣ ਦਾ ਇਹੋ ਰਾਜ਼ ਹੈ। ਸੌੌ ਤੋਂ ਵੱਧ ਅਫਰੀਕੀ, ਏਸ਼ਿਆਈ ਤੇ ਦੱਖਣੀ ਅਮਰੀਕੀ ਮੁਲਕਾਂ ’ਤੇ ਕਬਜ਼ੇ ਬਾਅਦ ਉੱਥੋਂ ਦੇ ਆਰਥਿਕ ਸਰੋਤਾਂ ਦੀ ਲੁੱਟ ਤਾਂ ਹੋਣੀ ਹੀ ਸੀ, ਇਹ ਮੁਲਕ ਸਿਆਸੀ ਤੇ ਸੱਭਿਆਚਾਰਕ ਗੁਲਾਮੀ ਵਿੱਚ ਵੀ ਜਕੜੇ ਗਏ ਤੇ ਉਨ੍ਹਾਂ ਦੀਆਂ ਜ਼ੁਬਾਨਾਂ ਵੀ ਉਨ੍ਹਾਂ ਕੋਲੋਂ ਖੋਹੀਆਂ ਗਈਆਂ, ਕਿਉਂਕਿ ਸਰਕਾਰੀ ਕੰਮਕਾਜ ਦੀ ਜ਼ੁਬਾਨ, ਅੰਗਰੇਜ਼ੀ, ਫਰਾਂਸੀਸੀ ਜਾਂ ਡੱਚ ਬਣੀ ਤੇ ਬਸਤੀਵਾਦੀ ਸਿੱਖਿਆ ਪ੍ਰਣਾਲੀ ਵਿੱਚ ਇਹ ਵਿਦੇਸ਼ੀ ਜ਼ੁਬਾਨਾਂ ਰਾਹੀਂ ਸਿੱਖਿਆ ਦਿੱਤੀ ਜਾਣੀ ਸ਼ੁਰੂ ਹੋਈ, ਖਾਸ ਕਰ ਉੱਚ ਵਿੱਦਿਆ ਖੇਤਰ ਵਿੱਚ। ਨਤੀਜੇ ਵਜੋਂ  ਇਨ੍ਹਾਂ ਮੁਲਕਾਂ ਦੀਆਂ ਆਪਣੀਆਂ ਵਿਕਸਤ ਜ਼ੁਬਾਨਾਂ ਨੂੰ ਵੀ ਗਿਆਨ ਦੇ ਖੇਤਰ ਤੋਂ ਪਰਾਂ ਧੱਕ ਦਿੱਤਾ ਗਿਆ।  ਬਸਤੀਵਾਦ ਦਾ ਸ਼ਿਕਾਰ ਮੁਲਕਾਂ ਵਿੱਚ ਯੂਨੀਵਰਸਿਟੀ ਸਿਸਟਮ ਬਸਤੀਵਾਦੀ ਹਾਕਮਾਂ ਵੱਲੋਂ ਸ਼ੁਰੂ ਕੀਤਾ ਗਿਆ, ਜਿਵੇਂ ਭਾਰਤ ਦੀਆਂ ਪਹਿਲੀਆਂ ਯੂਨੀਵਰਸਿਟੀਆਂ 1857 ਵਿੱਚ ਹੋਂਦ ਵਿੱਚ ਆਈਆਂ। ਜ਼ਾਹਿਰ ਹੈ ਕਿ ਉਸ ਤੋਂ ਪਹਿਲਾਂ ਸਥਾਪਤ ਕਾਲਜ ਤੇ ਇਹ ਯੂਨੀਵਰਸਿਟੀਆਂ ਅੰਗਰੇਜ਼ੀ ਮਾਧਿਅਮ ਰਾਹੀਂ ਉੁੱਚ ਵਿੱਦਿਆ ਦਾ ਕੇਂਦਰ ਬਣੀਆਂ ਤੇ ਬੰਗਾਲੀ ਵਰਗੀਆਂ ਵਿਕਸਿਤ ਭਾਸ਼ਾਵਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ। ਇਹੋ ਕੁਝ ਏਸ਼ੀਆ ਤੇ ਅਫਰੀਕਾ ਦੇ ਬਾਕੀ ਮੁਲਕਾਂ ਵਿੱਚ ਵੀ ਵਾਪਰਿਆ।
ਸੌ ਤੋਂ ਵੱਧ ਵਰ੍ਹੇ ਜਾਂ ਕੁਝ ਘਟ ਵੀ ਜਿਹੜੇ ਮੁਲਕ ਇਸ ਉੱਚ ਵਿੱਦਿਆ ਸਿਸਟਮ ਤੇ ਸਰਕਾਰੀ ਜ਼ੁਬਾਨ ਅੰਗਰੇਜ਼ੀ-ਫਰਾਂਸੀਸੀ ਆਦਿ ਦੇ ਅਸਰ ਵਿੱਚ ਰਹੇ, ਉਹ ਆਜ਼ਾਦੀ ਹਾਸਲ ਕਰਨ ਬਾਅਦ ਵੀ ਫਿਰ ਆਪਣੀਆਂ ਜ਼ੁਬਾਨਾਂ ਅੰਗਰੇਜ਼ੀ-ਫਰਾਂਸੀਸੀ ਆਦਿ ਦੇ ਅਸਰ ਵਿੱਚ ਰਹੇ, ਉਹ ਆਜ਼ਾਦੀ ਹਾਸਲ ਕਰਨ ਬਾਅਦ ਵੀ ਫਿਰ ਆਪਣੀਆਂ ਜ਼ੁਬਾਨਾਂ ਨੂੰ ਉਸ ਪੱਧਰ ’ਤੇ ਨਹੀਂ ਲਿਆ ਸਕੇ, ਜਿਸ ਪੱਧਰ ’ਤੇ ਆਜ਼ਾਦ ਰਹੇ ਮੁਲਕਾਂ ਦੀਆਂ ਜ਼ੁਬਾਨਾਂ ਜਿਵੇਂ ਚੀਨੀ, ਰੂਸੀ, ਜਰਮਨ, ਜਪਾਨੀ, ਅਰਬੀ, ਸਪੇਨੀ ਆਦਿ ਰਹੀਆਂ ਅਤੇ ਗਿਆਨ-ਵਿਗਿਆਨ ਤੇ ਤਕਨੀਕੀ ਗਿਆਨ ਦੀਆਂ ਮਾਧਿਅਮ ਇਹ ਭਾਸ਼ਾਵਾਂ ਓਨੀਆਂ ਹੀ ਸਮਰੱਥ ਰਹੀਆਂ ਜਿੰਨੀਆਂ ਅੰਗਰੇਜ਼ੀ ਜਾਂ ਫਰਾਂਸੀਸੀ ਸਨ। ਏਥੋਂ ਤੱਕ ਕਿ ਅਫਰੀਕਾ ਦੀ ਸਵਾਹਿਲੀ, ਭਾਰਤ ਦੀਆਂ 15 ਤੋਂ ਵੱਧ ਉੱਨਤ ਜ਼ੁਬਾਨਾਂ ਵੀ ਆਜ਼ਾਦੀ ਤੋਂ 50-60 ਵਰ੍ਹੇ ਬਾਅਦ ਵੀ ਗਿਆਨ-ਵਿਗਿਆਨ ਖੇਤਰ ਵਿੱਚ ਇਨ੍ਹਾਂ ਦੇ ਬਰਾਬਰ ਨਾ ਪਹੁੰਚ ਸਕੀਆਂ ਤੇ ਅੱਜ ਵੀ ਗਿਆਨ-ਵਿਗਿਆਨ-ਤਕਨੀਕੀ ਗਿਆਨ ਲਈ ਅੰਗਰੇਜ਼ੀ ਜਾਂ ਫਰਾਂਸੀਸੀ  ’ਤੇ ਨਿਰਭਰ ਹਨ। ਹਾਲਾਂਕਿ ਆਜ਼ਾਦੀ ਸੰਗਰਾਮ ਦੌਰਾਨ ਆਪਣੀਆਂ ਭਾਸ਼ਾਵਾਂ ਦਾ ਵਿਕਾਸ ਪ੍ਰਮੁੱਖ ਮੁੱਦਾ ਸੀ, ਪਰ ਸਾਡੇ ਸਿਆਸੀ ਨੇਤਾਵਾਂ ਨੇ ਆਜ਼ਾਦੀ ਮਿਲਣ ਉਪਰੰਤ ਆਪਣੇ ਜਾਤੀ ਤੇ ਸੌੜੇ ਮੁਫਾਦਾਂ ਕਾਰਨ ਭਾਸ਼ਾ ਦੇ ਮਸਲੇ ਨੂੰ ਬੁਰ੍ਹੀ ਤਰ੍ਹਾਂ ਉਲਝਾ ਦਿੱਤਾ ਅਤੇ ਭਾਸ਼ਾਵਾਂ ਦੇ ਆਪਸੀ ਅੰਤਰ ਵਿਰੋਧ ਖੜ੍ਹੇ ਕਰ ਦਿੱਤੇ। ਜਿਸ ਕਰਕੇ ਕੁਝ ਭਾਸ਼ਾਈ ਖੇਤਰਾਂ ਵਿੱਚ ਹਿੰਦੀ ਨੂੰ ਵੀ ਬਾਕੀ ਭਾਸ਼ਾਵਾਂ ਉਵੇਂ ਹੀ ਖਤਰਾ ਮੰਨਣ ਲੱਗੀਆਂ ਜਿਵੇਂ ਪਹਿਲਾਂ ਅੰਗਰੇਜ਼ੀ ਨੂੰ ਮੰਨਿਆ ਜਾਂਦਾ ਸੀ। ਇਸ ਨਾਲ ਅੰਗਰੇਜ਼ੀ ਦੀ  ਲੰਬੇ ਸਮੇਂ ਲਈ ਪੱਕੀ ਸਰਦਾਰੀ ਹੋ ਗਈ ਤੇ ਹੁਣ ਤਾਂ ਸ਼ਾਇਦ ਇਹ ਸਰਦਾਰੀ ਭਾਰਤੀ ਜ਼ੁਬਾਨਾਂ ਨੂੰ ਮੁੜ ਕੇ ਮਿਲੇ ਵੀ ਨਾ।
ਇਹ ਹਾਲਤ ਵਿੱਚ ਆਪਣੀ ਮਾਤ ਭਾਸ਼ਾ ਨਾਲ ਜੁੜੇ ਸਾਡੇ ਪ੍ਰਸੰਗ ਵਿੱਚ ਪੰਜਾਬੀ ਨਾਲ ਜੁੜੇ ਬੁੱਧੀਜੀਵੀਆਂ ਦੇ ਕੀ ਫਰਜ਼ ਹਨ? ਕੀ ਇਸ ਹਾਲਤ ਨੂੰ ਸਵੀਕਾਰ ਕਰਕੇ ਚੱੁਪ ਕਰਕੇ ਬੈਠ ਜਾਣਾ ਜਾਂ ਇਸ ਤੋਂ ਵੀ ਵੱਧ ਖੁਦ ਅੰਗਰੇਜ਼ੀ ਗਿਆਨ ਦੇ ਸਮਰੱਥ ਹੋਣ ਕਾਰਨ ਆਪਣੇ ਜ਼ਾਤੀ ਫਾਇਦੇ ਲੈਣੇ ਅਤੇ ਮਾਤ ਭਾਸ਼ਾ ਪੰਜਾਬ ਦੇ ਨਾਂ ’ਤੇ ਦੰਭੀ ਹਾਅ ਦਾ ਨਾਅਰਾ ਮਾਰਦੇ ਰਹਿਣਾ, ਪਰ ਭਾਸ਼ਾ ਨੂੰ ਬਾਕੀ ਉੱਨਤ ਭਾਸ਼ਾਵਾਂ ਦੀ ਪੱਧਰ ’ਤੇ ਲਿਜਾਣ ਲਈ ਕੁਝ ਨਾ ਕਰਨਾ ਠੀਕ ਹੈ? ਜਾਂ ਇਸ ਵਿਗਿਆਨਕ ਸਿਧਾਂਤ ਨੂੰ ਅਮਲੀ ਰੂਪ ਦੇਣਾ ਕਿ ਦੁਨੀਆਂ ਦੀ ਹਰ ਭਾਸ਼ਾ ਹਰ ਤਰ੍ਹਾਂ ਦੇ ਗਿਆਨ-ਵਿਗਿਆਨ ਨੂੰ ਪ੍ਰਗਟਾਉਣ ਵਿੱਚ ਸਮਰੱਥ ਹੈ, ਪਰ ਉਸ ਦਾ ਉਸ ਪੱਧਰ ’ਤੇ ਲਿਜਾਣ ਲਈ ਤਕਨੀਕੀ ਸ਼ਬਦਾਵਾਲੀ ਦਾ ਵਿਕਾਸ ਤੇ ਵਿਗਿਆਨ ਦੇ ਹਰ ਖੇਤਰ ਜਿਵੇਂ- ਮੈਡੀਕਲ, ਇੰਜੀਨੀਅਰਿੰਗ ਜਾਂ ਤਕਨੀਕੀ ਵਿਸ਼ਿਆਂ ਲਈ ਉੱਚ ਵਿੱਦਿਆ ਵਿੱਚ ਉਸ ਨੂੰ ਲਾਗੂ ਕਰਨ ਹਿੱਤ ਯੋਜਨਾਬੱਧ ਤਰੀਕੇ ਨਾਲ ਕੋਸ਼ਿਸ਼ਾਂ ਕਰਨੀਆਂ ਅਤੇ ਸਰਕਾਰ ਨੂੰ ਭਾਸ਼ਾਈ ਵਿਕਾਸ ਦੇ ਉੱਚ ਵਿੱਦਿਆ ਦੇ ਖੇਤਰ ਤੇ ਸਰਕਾਰੀ/ਅਦਾਲਤੀ ਕੰਮਕਾਜ ਲਈ ਹਰ ਪੱਧਰ ’ਤੇ ਪੰਜਾਬੀ ਦੇ ਇਸਤੇਮਾਲ ਲਈ ਮਜਬੂਰ ਕਰਨ ਲਈ ਹੰਭਲੇ ਮਾਰਨੇ?
ਏਸ਼ੀਆ ਤੇ ਅਫਰੀਕਾ ਦੇ ਅਨੇਕ ਮੁਲਕਾਂ ਨੇ ਇਸ ਸਮੱਸਿਆ ਦਾ ਆਜ਼ਾਦੀ ਮਿਲਣ ਤੋਂ ਬਾਅਦ ਆਪਣੇ ਮੁਲਕਾਂ ਵਿੱਚ ਸਾਹਮਣਾ ਕੀਤਾ ਹੈ। ਇਸ ਲਈ ਸਾਨੂੰ ਹੋਰ ਮੁਲਕਾਂ ਦੇ ਅਜਿਹੇ ਤਜਰਬਿਆਂ ਤੋਂ ਵੀ ਸਿੱਖਣਾ ਚਾਹੀਦਾ ਹੈ। ਇਸ ਮਸਲੇ ’ਤੇ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਕੰਮ ਕੀਨੀਆ ਦੇ ਸਿਰਜਣਾਤਮਕ ਲੇਖਕ ਤੇ ਵਿਦਵਾਨ ਗੁਗੀ ਵਾ ਥਿਓਂਗੋ (Ngugi Wa Thiong) ਨੇ ਕੀਤਾ ਹੈ। ਸ਼ਾਇਦ ਸਾਨੂੰ ਵੀ ਗੁੰਗੀ ਦੇ ਕੀਤੇ ਕੰਮ ਅਤੇ ਵਿਚਾਰਾਂ ਤੋਂ ਆਪਣੇ ਉਦੇਸ਼ ਲਈ ਮਦਦ ਮਿਲੇ। ਬਸਤੀਵਾਦ ਖ਼ਿਲਾਫ਼ ਭਾਰਤ ਅਤੇ ਕੀਨੀਆ ਦੇ ਅਨੁਭਵ ਵੀ ਮਿਲਦੇ-ਜੁਲਦੇ ਹਨ। ਇਸ ਲਈ ਮਾਤ ਭਾਸ਼ਾ ਦੇ ਹਿੱਤ ਲਈ ਸੰਘਰਸ਼ ਵੀ ਮਿਲਦਾ-ਜੁਲਦਾ ਹੈ।
ਗੁਗੀ ਵਾ ਥਿਓਂਗੋ ਅਫਰੀਕਾ ਦੇ ਸਭ ਤੋਂ ਪ੍ਰਸਿੱਧ ਲੇਖਕਾਂ ਵਿੱਚੋਂ ਇਕ ਹਨ। ਉਨ੍ਹਾਂ ਦਾ ਦਰਜਾ ਨਾਇਜੀਰੀਆ ਦੇ ਨੋਬੇਲ ਇਨਾਮ ਜੇਤੂ ਲੇਖਕਾਂ- ਚਿਨੁਆ ਅਚੇਬੇ ਅਤੇ ਵੋਲੇ ਸੋਯਿੰਕਾ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਨੋਬੇਲ ਨਾ ਮਿਲਣ ਦਾ ਕਾਰਨ ਉਸ ਦੇ ਜੁਝਾਰੂ ਵਿਚਾਰਾਂ ਨੂੰ ਵੀ ਮੰਨਿਆ ਜਾਂਦਾ ਹੈ। ਗੁਗੀ ਦਾ ਜਨਮ ਕੀਨੀਆ ਵਿੱੱਚ 5 ਜਨਵਰੀ, 1938 ਨੂੰ ਹੋਇਆ ਅਤੇ ਉਸ ਦਾ ਬਚਪਨ ਦਾ ਜੇਮਸ ਗੁਗੀ ਸੀ, ਜੋ ਬਰਤਾਨਵੀ ਬਸਤੀਵਾਦ ਪ੍ਰਭਾਵ ਕਰਕੇ ਰੱਖਿਆ ਗਿਆ ਸੀ। ਬਾਅਦ ਵਿੱਚ ਆਪਣੀ ਅਫਰੀਕੀ ਕੌਮੀ ਚੇਤਨਾ ਨਾਲ ਉਸ ਨੇ ਆਪਣਾ ਨਾਂ ਬਦਲ ਕੇ ਗੁਗੀ ਵਾ ਥਿਓਂਗ ਰੱਖਿਆ। ਗੁਗੀ ਦਾ ਟੱਬਰ ਕੀਨੀਆ ਦੇ ਆਜ਼ਾਦੀ ਸੰਘਰਸ਼ ਵਿੱੱਚ ਸ਼ਾਮਲ ਸੀ, ਉਸ ਦੀ ਮਾਂ ਨੂੰ ਤਸੀਹੇ ਦਿੱਤੇ ਗਏ। ਗੁਗੀ ਨੇ ਯੂਗਾਂਡਾ ਦੀ ਮਾਕ੍ਰੇਰੇ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਬੀ.ਏ. 1963 ਵਿੱਚ ਕੀਤੀ ਅਤੇ ਕੰਪਾਲਾ ਵਿੱਚ ਵਿਦਿਆਰਥੀ ਜੀਵਨ ਦੌਰਾਨ ਹੀ 1962 ਵਿੱਚ ਉਸ ਦਾ ਅੰਗਰੇਜ਼ੀ  ਵਿੱਚ ਲਿਖਿਆ ਨਾਟਕ ‘ਦਿ ਬਲੈਕ ਹਰਮਿੱਟ’ ਖੇਡਿਆ ਗਿਆ। ਉਸ ਦਾ ਪਹਿਲਾ ਅੰਗਰੇਜ਼ੀ ਨਾਵਲ 1964 ਵਿੱਚ ਇੰਗਲੈਂਡ ਵਿੱਚ ਲੀਡਜ਼ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਛਪਿਆ-ਵੀਪ ਨਾਟ ਚਾਈਲਡ (ਰੋ ਨਾ ਬੱਚੇ)। ਪੂਰਬੀ ਅਫਰੀਕਾ ਦੇ ਕਿਸੇ ਵੀ ਲੇਖਕ ਵੱਲੋਂ ਲਿਖਿਆ ਇਹ ਪਹਿਲਾ ਨਾਵਲ ਸੀ। 1965 ਵਿੱਚ ਛਪਿਆ ਉਸ ਦਾ ਦੂਜਾ ਨਾਵਲ ‘ਦੀ ਰਿਵਰ ਬਿਟਵੀਨ’ ਕੀਨੀਆ ਦੀ ਇਨਕਲਾਬੀ ਆਜ਼ਾਦੀ ਲਹਿਰ ਮਾਉ ਮਾਉ ਬਾਰੇ ਸੀ। 1967 ਵਿੱੱ ਉਸ ਦਾ ਅਗਲਾ ਨਾਵਲ ‘ਏ ਗਰੇਨ ਆਫ ਵਹੀਟ’ (ਕਣਕ ਦਾਾਣਾ) ਛਪਿਆ ਅਤੇ ਇਸ ਨਾਲ ਹੀ ਉਹ ਫੇਨਨਵਾਦੀ-ਮਾਰਕਸਵਾਦੀ ਵਿਚਾਰਾਂ ਦਾ ਧਾਰਨੀ ਬਣ ਗਿਆ। ਫਰੇਂਜ਼ ਫੇਨਨ ਦੀ ਸੰਸਾਰ ਪ੍ਰਸਿੱਧ ਕਿਤਾਬ ‘Wretched of the Earth’ ਦਾ ਅਫਰੀਕੀ ਲੇਖਕਾਂ ’ਤੇ ਬੜਾ ਜ਼ਬਰਦਾਸਤ ਅਸਰ ਸੀ। ਇਸ ਦੇ ਨਾਲ ਹੀ ਗੁਗੀ ਨੇ ਆਪਣਾ ਇਸਾਈ ਨਾਂ ਜੇਮਸ ਨੂੰ ਛੱਡ ਕੇ ਦੇਸੀ ਅਫਰੀਕੀ ਨਾਂ ਗੁਗੀ ਵਾ ਥਿਓਂਗੋ ਰੱਖਿਆ ਅਤੇ ਅੰਗਰੇਜ਼ੀ ਵਿੱਚ ਲਿਖਣਾ ਛੱਡ ਕੇ ਆਪਣੀ ਮਾਤ ਭਾਸ਼ਾ ਗਿਕਿਯੂ ਵਿੱਚ ਲਿਖਣਾ ਸ਼ੁਰੂ ਕੀਤਾ।
1976 ਵਿੱਚ ਕੀਨੀਆ ਯੂਨੀਵਰਸਿਟੀ ਵਿੱਚ ਸਾਹਿਤ ਦੇ ਅਧਿਆਪਕ ਤੌਰ ’ਤੇ ਗੁਗੀ ਨੇ ਇਕ ਨਾਟਕ ਗਰੁੱਪ ਬਣਾ ਕੇ ਗਿਕਿਯੂ ਵਿੱਚ ਨਾਟਕ ਲਿਖ ਕੇ ਖੇਡਿਆ, ਜਿਸ ਤੋਂ ਕੀਨੀਆ ਦਾ ਉਸ ਵੇਲੇ ਦਾ ਰਾਸ਼ਟਰਪਤੀ ਤੇ ਬਾਅਦ ਵਿੱਚ ਰਾਸ਼ਟਰਪਤੀ ਅਰਾਪ ਮੋਈ ਇੰਨਾ ਨਾਰਾਜ਼ ਹੋਇਆ ਕਿ ਗੁਗੀ ਨੂੰ ਉਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਗੁਗੀ ਨੂੰ ਇਕ ਸਾਲ ਕੈਦ ਵਿੱਚ ਰੱਖਿਆ ਗਿਆ ਅਤੇ ਅੰਤਰਰਾਸ਼ਟਰੀ ਦਬਾ ਕਰਕੇ ਰਿਹਾਅ ਤਾਂ ਕਰ ਦਿੱਤਾ ਗਿਆ, ਪਰ ਉਸ ਦੀ ਨੈਰੋਬੀ ਯੂਨੀਵਰਸਿਟੀ ਦੀ ਪ੍ਰੋਫੈਸਰ ਦੀ ਨੌਕਰੀ ਬਹਾਲ ਨਹੀਂ ਕੀਤੀ ਗਈ। ਗੁਗੀ ਨੂੰ ਅੰਤ ਮੁਲਕ ਛੱਡ ਕੇ ਜਾਣਾ ਪਿਆ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਉਸ ਨੇ ਬੜਾ ਨਾਮਣਾ ਖੱਟਿਆ।
ਆਲੋਚਨਾ ਨਾਲ ਸਬੰਧਤ ਵੀ ਕਈ ਕਿਤਾਬਾਂ ਲਿਖੀਆ, ਜਿਨ੍ਹਾਂ ਵਿੱਚ ਗੁਗੀ ਦਾ ਭਾਸ਼ਾ ਚਿੰਤਨ ਵੀ ਸ਼ਾਮਲ ਹੈ। 2004 ਵਿੱਚ ਦੋ ਦਹਾਕੇ ਬਾਅਦ ਉਸ ਦਾ ਨਾਵਲ ਛਪਿਆ- ‘Wizard of the Crow’ ਜੋ ਕਿ ਗਿਕਿਯੂ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਸੀ, ਤਾਂ ਉਸ ਦੀ ਬੜੀ ਚਰਚਾ ਹੋਈ ਸੀ। ਗੁਗੀ ਨੇ ਆਪਣੀਆਂ ਕਈ ਰਚਨਾਵਾਂ ਦਾ ਆਪ ਹੀ ਗਿਕਿਯੂ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ, ਪਰ ਸਿਰਜਨਾਤਮਕ ਰਚਨਾਵਾਂ ਲਈ ਉਸ ਨੇ ਮਾਤ ਭਾਸ਼ਾ ਵਿੱਚ ਲਿਖਣ ਦੇ ਅਸੂਲ ਨੂੰ ਨਹੀਂ ਤੋੜਿਆ, ਆਪਣੀਆਂ ਰਚਨਾਵਾਂ ਲਈ ਗੁਗੀ ਨੂੰ ਕਈ ਅੰਤਰਰਾਸ਼ਟਰੀ ਇਨਾਮ ਵੀ ਮਿਲੇ।
ਭਾਸ਼ਾ ਦੇ ਦੂਹਰੇ ਚਰਿੱਤਰ ਬਾਰੇ ਗੁਗੀ ਕਹਿੰਦੇ ਹਨ ਕਿ ਭਾਸ਼ਾ ਨਾ ਸਿਰਫ਼ ਸੰਚਾਰ ਦਾ ਮਾਧਿਅਮ ਹੈ, ਇਹ ਸੱਭਿਆਚਾਰ ਨੂੰ ਪੇਸ਼ ਕਰਨ ਦਾ ਮਾਧਿਅਮ ਵੀ ਹੈ। ਭਾਸ਼ਾ ਅਤੇ ਸੱਭਿਆਚਾਰ ਨੂੰ ਗੁਗੀ ਅਭਿੰਨ ਮੰਨਦੇ ਹਨ। ਮਾਤ ਭਾਸ਼ਾ  ਵਿੱਚ ਲਿਖਣ ਨੂੰ ਗੁਗੀ ਅਫਰੀਕੀ ਕੌਮ ਅਤੇ ਲੋਕਾਂ ਦੇ ਸਾਮਰਾਜ ਵਿਰੋਧੀ ਸੰਘਰਸ਼ ਦਾ ਅੰਗ ਮੰਨਦੇ ਹਨ। ਉਨ੍ਹਾਂ ਦੀ ਇਸੇ ਸੋਚ ਨੂੰ ਅਪਣਾ ਕੇ ਸਾਰੀਆਂ ਨਸਲੀ ਤੇ ਖੇਤਰੀ ਭਾਸ਼ਾਵਾਂ ਨੂੰ ਬਸਤੀਵਾਦੀ ਜੂਲੇ ਤੋਂ ਮੁਕਤੀ ਦਿਵਾਈ ਜਾ ਸਕਦੀ ਹੈ।

-ਲੇਖਕ ਜੇਅੈੱਨਯੂ, ਦਿੱਲੀ ਦੇ ਭਾਰਤੀ ਭਾਸ਼ਾ ਕੇਂਦਰ ਦਾ ਸਾਬਕਾ ਪ੍ਰੋਫੈਸਰ ਹੈ।
  ਸੰਪਰਕ: 096464-94538

Letters on article-27-12-15-Punjabi Tribune

ਇਨਸਾਨੀ ਦਿਮਾਗ ਦਾ ਬਸਤੀਵਾਦੀਕਰਨ

20 ਦਸੰਬਰ ਦੇ ‘ਨਜ਼ਰੀਆ’ ਪੰਨੇ ‘ਤੇ ਪ੍ਰੋ. ਚਮਨ ਲਾਲ ਦੇ ਲੇਖ ‘ਭਾਸ਼ਾ ਰਾਹੀਂ ਇਨਸਾਨੀ ਦਿਮਾਗ ਦਾ ਬਸਤੀਵਾਦੀਕਰਨ’ ਵਿੱਚ ਭਾਸ਼ਾਵਾਂ ਬਾਰੇ ਬੜੀਆਂ ਭਾਵਪੂਰਤ ਗੱਲਾਂ ਸਾਂਝੀਆਂ ਕੀਤੀਆਂ ਹਨ। ਬਸਤੀਵਾਦ ਦੌਰਾਨ ਹੋਏ ਸਾਡੇ ਸੱਭਿਆਚਾਰਕ ਅਤੇ ਭਾਸ਼ਾਈ ਹਰਜੇ ਦੀ ਸ਼ਾਇਦ ਕਦੇ ਭਰਪਾਈ ਨਾ ਹੋ ਸਕੇ। ਆਜ਼ਾਦੀ ਦੇ ਐਨੇ ਸਾਲਾਂ ਬਾਅਦ ਵੀ ਭਾਸ਼ਾ ਪੱਖੋਂ ਅਸੀਂ ਗ਼ੁਲਾਮ ਜ਼ਹੀਨੀਅਤ ਦੇ ਮਾਲਕ ਹੀ ਹਾਂ। ਮਾਤ ਭਾਸ਼ਾਵਾਂ ਦੇ ਸਬੰਧ ਵਿੱਚ ਜੋ ਨਿੱਗਰ ਉਪਰਾਲੇ ਕਰਨੇ ਬਣਦੇ ਹਨ, ਉਹ ਸਾਡੇ ਭਾਸ਼ਾ ਵਿਭਾਗਾਂ ਜਾਂ ਯੂਨੀਵਰਸਿਟੀਆਂ ਨੇ ਨਹੀਂ ਕੀਤੇ। ਅਸੀਂ ਸਿਰਫ਼ ਹਾਅ ਦਾ ਨਾਅਰਾ ਮਾਰ ਕੇ ਸੰਤੁਸ਼ਟ ਹੋ ਜਾਂਦੇ ਹਾਂ।
ਨਿਰੰਜਨ ਸੂਖਮ, ਮਾਛੀਵਾੜਾ ਸਾਹਿਬ (ਲੁਧਿਆਣਾ)।

(2)

ਪ੍ਰੋ. ਚਮਨ ਲਾਲ ਦਾ ਲੇਖ ਪੜ੍ਹਨ, ਵਿਚਾਰਨ ਅਤੇ ਅਪਣਾਉਣ ਵਾਲਾ ਹੈ। ਨਿਰਸੰਦੇਹ ਕੋਈ ਭਾਸ਼ਾ ਕੇਵਲ ਸੰਚਾਰ ਦਾ ਮਾਧਿਅਮ ਨਹੀਂ ਹੁੰਦੀ ਸਗੋਂ ਉਹ ਜਨ ਸਾਧਾਰਨ ਦੇ ਧਰਮ ਅਤੇ ਸੱਭਿਆਚਾਰ ‘ਤੇ ਵੀ ਪ੍ਰਭਾਵੀ ਹੁੰਦੀ ਹੈ। ਉਸ ਦੀ ਸ੍ਰੇਸ਼ਟਤਾ ਸਹਿਜੇ ਸਹਿਜੇ ਦਿਲੋ-ਦਿਮਾਗ ‘ਤੇ ਅਸਰ ਕਰ ਜਾਂਦੀ ਹੈ ਅਤੇ ਉਸ ਨਾਲ ਜੁੜਿਆ ਧਰਮ-ਸੱਭਿਆਚਾਰ ਆਦਰਸ਼ ਪ੍ਰਤੀਤ ਹੋਣ ਲੱਗਦਾ ਹੈ। ਅਜਿਹੀ ਭਾਸ਼ਾ ਵਿਦੇਸ਼ੀ ਹੋਣ ਦੀ ਸੂਰਤ ਵਿੱਚ ਉਸ ਜਨ ਸਮੂਹ ਦਾ ਮੂਲ ਧਰਮ-ਸੱਭਿਆਚਾਰ ਸਹਿਜੇ ਸਹਿਜੇ ਬਿਨਸਦਾ ਅਤੇ ਅਪਣਾਈ ਭਾਸ਼ਾ ਨਾਲ ਜੁੜਿਆ ਸੱਭਿਆਚਾਰ ਵਿਗਸਦਾ ਰਹਿੰਦਾ ਹੈ। ਜੇ ਅਸੀਂ ਅਜਿਹੀ ਸਥਿਤੀ ਤੋਂ ਬਚਣਾ ਹੈ ਤਾਂ ਸਾਨੂੰ ਆਪਣੀਆਂ ਭਾਸ਼ਾਵਾਂ ਨੂੰ ਹਰ ਪੱਧਰ ‘ਤੇ ਸੰਚਾਰ ਦਾ ਮਾਧਿਅਮ ਬਣਾਉਣਾ ਹੋਵੇਗਾ ਅਤੇ ਬਦਲਦੀਆਂ ਲੋੜਾਂ ਲਈ ਇਨ੍ਹਾਂ ਦਾ ਵਿਕਾਸ ਕਰਨਾ ਹੋਵੇਗਾ।
ਪ੍ਰੋ. ਦਾਤਾਰ ਸਿੰਘ, ਸ੍ਰੀ ਮੁਕਤਸਰ ਸਾਹਿਬ।

Advertisements

Jawaharlal Nehru’s interlude at Jaitu and Nabha-fun and suffering!

Standard

Autobiography   Nabha Railway station (13)  Police St. Jaitu-FIR against Nehru kept-1923 (15)  Police St. Jaitu-Nehru kept-1923 (9)

Jawaharlal Nehru’s interlude at Jaitu and Nabha-fun and suffering!

                                                                          Chaman Lal*

Punjab had been in turmoil since 13th April 1919 Jalianwala Bagh massacre at Amritsar. It had shaken the nation and the world at that time. But the later years were of no peace either. In 1920 a big Gurdwara reform movement was launched by Sikhs through Akali party, which came into existence for this purpose in that very year end. At that time Dera culture, as one can see today in Haryana and Punjab, was prevalent in Punjab Gurdwaras, which were controlled by Udasi Mahants. Faithful Sikhs were upset at their non religious conduct. Gurdwaras were captured by these faithful Sikhs under the aegis of Akali party or Shiromani Gurdwara Prabandhak Committee. Their movement was so peaceful that Mahatma Gandhi, Jawaharlal Nehru and Congress party in general was quite impressed and were appreciative of the movement.

First such major movement called ‘Morcha’ was launched at Nankana Sahib, birth place of Guru Nanak, the Gurdwara there was under the control of Mahant Narain Das. Sikh jathas were going to Nankana Sahib every day, which used to cross from Bhagat Singh’s village Chak No. 105, Lyallpur Bange, about 45 kilometres away. Bhagat Singh at the age of 13+ years used to serve the crossing jathas with food. On 20th February 1921, inside Nankana Sahib Gurdwara a faithful Sikh Lachhman Singh was burnt alive while more than hundred others were massacred by Mahant’s guards. There were Morchas in Guru Ka Bagh near Amritsar in 1922 and at Jaitu in 1923, where Jawaharlal Nehru went along with K. Santhanam and Acharya A T Gidwani on 21st September 1923 to see this peaceful Morcha by Sikhs.

At Jaitu Gurdwara Gangsar Sahib was taken over by Akali supported faithful Sikhs. Jaitu, a small town of now about forty thousand population, which fell under Nabha state at that time, was ruled by Raja Ripudaman Singh, who was a nationalist and supportive of Gurdwara reforms, he had worn even black turban as protest to support reform movement, as was done by young Bhagat Singh during Nankana Sahib Morcha. Upset at Raja Ripudaman Singh’s nationalist conduct, British colonial govt. forced him to abdicate in his minor son Pratap Singh’s favour in order to control the state through a British administrator. Akalis launched a Morcha in favour of reinstatement of Raja Ripudaman Singh, who was exiled to Dehradun. The king was deposed on 9th July 1923 and in August Morcha at Jaitu started. Akhand paths (Continuous recital) of Guru Granth Sahib (Sikh scripture) began, which was interrupted by British police on 14th September, followed by large number of arrests. Situation became very tense and Nehru reading about in Delhi decided to come down to Jaitu. As per K. Santhanam’s memoirs, Jawaharlal Nehru, K Santhanam and Acharya Gidwani all came by same train in different but third class compartments to Mukatsar, skipping Jaitu station, because they could be arrested on arrival at Jaitu railway station, which was directly connected by train to Delhi. Mukatsar was not part of Nabha state, all three were welcomed by Akali activists and taken on horse backs to Jaitu, some miles away. At the entrance of Jaitu, they were confronted by state police and told that they will be arrested if they enter Jaitu town boundaries. They were already inside Jaitu, so they were arrested, handcuffed-Nehru and Santhanam in one handcuff and Gidwani with a police officer in another handcuff. At Jaitu police station, they were lodged in a small cell till evening, when after filing of an FIR, they were sent to Nabha by night train without opening their handcuffs. They reached Nabha by early morning of 22nd September and were put in a cell at district Jail. K. Santhanam in his memoir-‘Handcuffed with Nehru’ has graphically described the conditions of their arrest:

“As soon as we arrived at the place of Satyagraha, we were greeted by a police officer who served an order upon Jawaharlal asking him and his two friends to quit the State immediately. We told him that we had not come to participate in the Satyagraha and after seeing it for some time we would be going away in a day or two. But the officer demanded whether we were ready to quit by the next train from Jaitu to Nabha and from thence to our place.

We refused and we were immediately arrested. As a safety precaution, I was handcuffed with Jawaharlal and Gidwani was handcuffed with a policemen and we were put in a miserable branch line train and taken to Nabha where we were lodged in a separate and secluded part of the jail which was constructed with mud walls. The room itself was 20 feet by 12 feet and both walls and roof were built with mud and the flooring also was of mud.

The other gate was permanently locked and even the sentries were not allowed to speak to us. At stated times, food consisting of chappathis and dhall was put in our cell and no arrangements were made for our bath. Our clothing also was not given to us. Mud was falling from the roof all the time.

Jawaharlal was highly irritated at this treatment and he found vent to his irritation by sweeping the floor every half hour and trying to keep the room clean. Gidwani and myself were more amused than angry.” (http://www.yabaluri.org/triveni/cdweb/handcuffedwithjawaharlalapr96.htm)

Jawaharlal Nehru, who published his ‘Autobiography’ in 1936 and revised in 1942 wrote a chapter-‘An Interlude at Nabha’ in the book. Nehru had also wrote graphic account of that experience:

“We were kept the whole day in the lock up and in the evening we were marched to the station. Santanum and I were handcuffed together, his left wrist to my right one and a chain attached to the handcuff was held by the police officer leading to Gidwani, also handcuffed and chained brought up the rear. This march of our down the streets of Jaitu town reminded me forcibly of a dog being led on by a chain. We felt somewhat irritated to begin with, but the humour of the situation dawned upon us and on the whole we enjoyed the experience. We did not enjoy the night that followed. This was partly spent in crowded third class compartment in slow-moving train, with I think, a change at midnight, and partly in a lock up at Nabha. All this time, till the forenoon of next day, when we were finally delivered up at Nabha Gaol, the joint handcuff and the heavy chain kept us company. Neither of us could move at all without the other’s cooperation. To be handcuffed to another day and for a whole night and part of a day is not an experience I would like to repeat.” (An Autobiography, Jawaharlal Nehru. Allied edition 1961, pages 110-111)

But their harrowing tale had just begun. Nabha jail gave them nightmares. In Nehru’s own words-“In Nabha Gaol we were all three kept in a most unwholesome and insanitary cell. It was small and dump, with a low ceiling which we could almost touch. At night we slept on the floor, when I would wake up with a start, full of horror, to find that a rat or a mouse had just passed over my face.”(Same, page 111)

They were not produced before a magistrate for 2-3 days and when they were finally produced ‘Gilbertian proceedings’ (In Nehru’s words) went on for many days. The judge was uneducated as per Nehru, who neither knew English or even Urdu, the court language. Whatever applications Nehru and his comrades gave, the judge did not pass any order on them. When he would next day come with some noting or order, Nehru thought it was written by someone else in advice from British administrator, who was controlling the state. The case was dragging for many days and getting no news of Jawaharlal for many days, his father Motilal Nehru had to approach Viceroy about it. He was initially not even allowed to meet them by state’s British administrator, later when he met also, he could not render much help, as Nehru and friends were not defending themselves in the case, which was their political policy in such cases.

Nehru and friends were thinking that they were being tried for violating the state orders not to enter the town, for which they could not be sentenced to jail for more than six months. Suddenly one evening they were kept late in the court till 7 p.m, when it was revealed that they were being tried for conspiracy too,  for which they could be sentenced to two years jail term. For instituting conspiracy case Nabha state needed fourth person, so an unknown Sikh in Nehru’s words, was added to these three accused. At that point of time, lawyer in Nehru woke up and he was stirred-in Nehru’s own words, ‘The case was a totally false one, but decency required some formalities should be observed’!(Same, page 112)

Nehru underlines the peculiar facets of judicial system in feudal states at this juncture. Conspiracy case was tried by another judge, who as per Nehru was ‘more educated and intelligent’! Nehru and his friends were totally fed up with the judicial process and did not want to take part in the proceedings, however seeing the feudal state oppressive machinery, they could not stay strict to their resolve. They asked for an outside lawyer, it was denied to them. They gave statement listing all the facts, which was completely ignored. They were brought to court every day, which was a ‘temporary escape for them from the foul cell in gaol’! (Page 112). In the meantime they were approached by Nabha’s British administrator to ‘express regret and give an undertaking to leave Nabha’ to get released! Nehru demanded an apology from administrator for what they were doing to them, rather than express regrets!

After about a fortnight, the trials came to an end. First magistrate brought a bulky judgement written in Urdu, which was not given or read to them, only informed that they have been given maximum sentence of six months in that case of violation of orders. Second judgement in conspiracy case was also pronounced same day, sentencing them to eighteen months or two years! No copy of the judgement was given to them despite demand for filing a review petition.

At this juncture Jawaharlal Nehru made some pertinent observation of feudal state’s functioning! He observed that magistrate was treated as dummy by police and often disobeyed. Magistrate was afraid of both police and in high-profile case like of Nehru, from accused side also! While Pandit Motilal Nehru could do nothing to help them, he deputed young lawyer at that time, later cabinet minister in Nehru’s government-Kapil Dev Malviya(K D Malviya), who was tried to be robbed of his papers in the court by police as per Nehru’s account! Jawaharlal Nehru observed that feudal state’s collaboration with British colonial government resulted in acquiring the evils of both feudalism and colonialism, making it more tyrannical and autocratic. The worst part of this tyranny came out in case of ‘unknown Sikh’, which Nehru later came to know that ‘he was a ‘Komagatamaru’ ship related person, who came out of long imprisonment in that case. Komagatamaru ship’s return to India was marked by massacre at Budge Budge Ghat in Calcutta on 29th September 1914, whose centenary is being observed these days officially and unofficially in Punjab and Kolkata. The name of man perhaps was still not known to Nehru, but even after Nehru-Gidwani-Santhanam release, as their sentence was suspended same evening of the judgement, by the administrator and their externment order from the state was passed, Komagatamaru related prisoner had to spend two years of extra jail sentence for Nehru-Gidwani-Santhanam’s entry to Nabha state! Though Nehru did not forget him after release and he followed up his case, which as per Nehru was further taken over by Gurdwara Prabhandak committee.

The fall out of Nabha episode was that all three brought typhus germ from jail and all had to go through a bout of typhoid fever after their return. Nehru wanted to get the sentence quashed by challenging it, as a lawyer he knew, it could be used against them at any later point, if they wished to enter Punjab. And it did happen so, as Acharya Gidwani was invited by Gurdwara committee few months later, when actually in the same Morcha which continued and on 21st February 1924, was fired upon at Jaitu, in which according to Sikhs, more than hundred person were killed, but official records count 19, whose names are on display at Tibbi Sahib Gurdwara in Jaitu. Acharya Gidwani tried to help the wounded of police firing, but was pounced upon by state police. Gidwani was arrested in earlier suspended sentence and was to suffer for almost a year at the hands of Nabha state police, before his release could be secured after his broken health! In Nehru’s words-‘Gidwani’s arrest and confinement seems to me a monstrous abuse of executive authority’ (Page 115). Nehru wrote in protest to same earlier British ICS administrator about this treatment of a man giving succour to the wounded, who shamelessly defended his action, but without providing Nehru the copy of order, which he demanded for legal recourse. Here Nehru is at his philosophical best, when he self critically examines his conduct. Nehru says that he wanted to go to Nabha and seek same treatment as meted out to Gidwani by power arrogated British administrator, as ‘loyalty to a colleague seemed to demand it’. However he did not go at the dissuasion of many friends. Nehru in introspection of his conduct admits honestly-‘I took shelter behind the advice of friends and made of it as a pretext to cover my own weakness. For after all it was my own weakness and disinclination to go to Nabha Gaol again that kept me away, and I have always felt a little ashamed of thus deserting a colleague. As often with us all, discretion was preferred to valour.’ (Same page 116-concluding sentence of a touching memoir)

Condition of Jaitu and Nabha monuments

                  Since Jaitu had been centre of Praja Mandal movement and produced freedom fighters like Seth Ramnath, even today 90+ years freedom fighter Master Karta Ram is on the roads to demand preservation of Jaitu police station cell as monument, where Nehru was kept for few hours, before being sent to state headquarter Nabha. Incidentally Rajiv Gandhi and Rahul Gandhi visited Jaitu, where Nehru spent only few hours, but not Nabha, where he had to spend two weeks in worst jail conditions. No government of free India made any attempt to erect a memorial at these places. At Jaitu police station copy of FIR is displayed, but at Nabha, even the cell, where Nehru-Gidwani-Santhanam had to spend two weeks, no more exists as the district jail was demolished either before 1947 or after. One plaque is on display in different jail, now called high security jail of Punjab, which records the period spent in Nabha jail by three prisoners-from 22nd September 1923 to 4th October 1923. A demolished structure of cell exists in Hira Park Nabha, where Punjab Congress Chief Minister Beant Singh got a statue of Jawaharlal Nehru installed in 1992 and a children’s park constructed around. However nothing was done to maintain the demolished cell, despite most of the time Nabha has elected Congress MLA in assembly. Nabha falls in Patiala constituency from where, more times than others, Patiala ‘Maharaja’ and ‘Maharanis’ from Congress party, had been elected as MP, yet none paid any attention to Nabha Nehru monuments. Only on 14th November 2014, to mark 125th birth anniversary of Jawaharlal Nehru, Aam Aadmi Party MP from Patiala, Dr. Dharamveer Gandhi visited the place and announced three lakh rupees grant from his MP fund for renovation and upkeep of this monument.

  • Chaman Lal is retired Professor from JNU, was associated with Central University of Punjab at Bathinda. His latest publications include ‘Understanding Bhagat Singh’ and Shaheed Bhagat Singh:Dastavezon ke Aaine Mein in Urdu from Publication Division, Govt. of India.He can be contacted at-prof.chaman@gmail.com Mob.096464945

Nehru-Autobiography excerpts (2) (1)Police St. Jaitu-Nehru kept in this cell-1923 (17)Gurdwara Gangsar Jaitu (5)List of Sikhs maryred on 21st February 1924 at Jaitu by police firing at Gurdwara Tibbi SahibWith Ripudaman statue Nabha-13-9-14Pt. Nehru statue at  Nabha jail cell area (12)Dharamveer Gandhi MP observing Nehru cell in Nabha